Saturday, 26 November 2011

ਠੰਡੀਆਂ ਛਾਵਾਂ

ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ,
ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ,
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ,
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ|

ਮੰਮੀ ਜੀ ਅੱਗੇ ਤੋ ਨਹੀ ਸ਼ਰਾਰਤਾ ਕਰਦਾ ਜੀ.........'''


Friday, 25 November 2011

Where are the Singhs and Kaurs?

Guru Gobind Singh Ji bapstised us into the Khalsa and gave titled us with Singh for the men and Kaur for the ladies. Singh means Lion and Kaur means Princess. Indeed what an honour for us.

It seems the New Age Sikhs feel that these titles are irrerelevent to the present day high society and therefore have discontinued them. What a shame that those calling themselves sikhs are refusing the titles bestowed to them by our Guru for the sake of being included to this so-called High society.

Tuesday, 8 November 2011

ਭਗਤ ਸਿੰਘ

ਬਾਪੂ ਕਰਦਾ ਹੈ ਗਲਾਂ ,ਫੋਟੋ ਅੱਗੇ ਧਰ ਕੇ ,ਡਿਗਦੇ ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ ,
ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ ,ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ ,
ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ ,ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ ,
ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ ,ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ ,
ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ ਨੇ ,ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ ,
... ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ ,ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ ,
ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ,ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ ,
ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ ,ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ ,
ਓਹ ਸੜਕਾਂ ਤੇ ਰੁਲਦੇ ,ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ ,
ਇਕ ਵਾਰੀ ਇਥੇ ਜਰਾ ਵੇਖ ਆਣ ਕੇ,ਹੋਇਆ ਕਿਹਨਾਂ ਲਈ ਸ਼ਹੀਦ,
ਹੋਊ ਦੁਖ ਜਾਣ ਕੇ ,ਰਖ ਹਿੱਕ ਉੱਤੇ ਫੋਟੋ ,
ਬਾਪੂ ਵੀ ਸੋਂ ਗਿਆ ਸੋਚਾਂ 'ਚ ਆਣ ਕੇ
 

Thursday, 20 October 2011

ਮੇਰੀ ਮਾਂ

ਕਦੋ ਜੰਮਿਆ, ਕਿੰਨਾ ਦੁੱਧ ਪੀਤਾ , ਕਿੰਨਾ ਤੰਗ ਕੀਤਾ

ਕਿੰਨੀ ਵਾਰੀ ਗੋਦੀ ਚ ਮੂਤਿਆ , ਕਿੰਨੇ ਪੋਤੜੇ ਲਬੇੜੇ

ਕਦੋ ਪਹਿਲੀ ਵਾਰੀ ਰੁੜਿਆ , ਖੜਾ ਹੋਇਆ, ਡਿਗਿਆ,ਤੁਰਿਆ

ਕਦੋ ਦੰਦ ਕੱਡੇ, ਕਿੰਨੀ ਮਿੱਟੀ ਖਾਦੀ ਤੇ ਕਿੰਨੀ ਕੁੱਟ

ਕਿੰਨਾ ਹੱਸਿਆ, ਕਿੰਨਾ ਰੋਇਆ,ਕਿੰਨੀ ਵਾਰੀ ਨਹਵਾਇਆ ਤੇ ਜੂੜਾ ਕੀਤਾ

ਕਿੰਨੀ ਵਾਰੀ ਤੜਫਾਇਆ, ਤੇ ਕਿੰਨੀ ਵਾਰੀ ਤੜਫਿਆ

ਕਿੰਨੇ ਕੁ ਉਲਾਂਬੇ , ਤੇ ਕਿੰਨੀਆ ਕੁ ਤਰੀਫਾ

ਸੁੱਰਤ ਤੌ ਪਹਿਲਾਂ ਦੀ ਹਰ ਗਿਣਤੀ -ਮਿਣਤੀ ਦਾ ਬਹੀ

ਖਾਤਾ ਨੇ ਮੇਰੀ ਮਾਂ ਦਿਆਂ ਮਮਤਾ ਭਰੀਆ ਅੱਖਾਂ..

Tuesday, 18 October 2011

It's True

ਸਾਰੇ ਕਹਿੰਦੇ ਨੇ ਕੱਲੇ ਆਏ ਹਾਂ ਕੱਲੇ ਜਾਵਾਗੇ ,, ਪਰ ਸਚ ਤਾ ਇਹ ਹੈ ..
2 ਲੋਕਾਂ ਬਿਨਾ ਕੋਈ ਆਉਂਦਾ ਨੀ ਤੇ 4 ਬਿਨਾ ਕੋਈ ਜਾਂਦਾ ਨੀ ... !!

ਅਣਖੀ ਪੰਜਾਬ ਨੂੰ

'''ਅੱਗ ਲੱਗ ਜਾਵੇ ਨਸ਼ਿਆ ਦੇ ਵਪਾਰ ਨੂੰ ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ'''
ਨਸ਼ਿਆ ਤੋ ਤੋਬਾ ਕਰੋ ਦੋਸਤੋ