Saturday, 26 November 2011
ਠੰਡੀਆਂ ਛਾਵਾਂ
ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ,
ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ,
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ,
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ|
Friday, 25 November 2011
Where are the Singhs and Kaurs?
It seems the New Age Sikhs feel that these titles are irrerelevent to the present day high society and therefore have discontinued them. What a shame that those calling themselves sikhs are refusing the titles bestowed to them by our Guru for the sake of being included to this so-called High society.
Tuesday, 8 November 2011
ਭਗਤ ਸਿੰਘ
ਬਾਪੂ ਕਰਦਾ
ਹੈ ਗਲਾਂ ,ਫੋਟੋ ਅੱਗੇ ਧਰ ਕੇ ,ਡਿਗਦੇ
ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ ,
ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ
,ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ ,
ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ
ਦੇ ,ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ ,
ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ
,ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ ,
ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ
ਨੇ ,ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ ,
... ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ ,ਕੁਖ ਵਿਚ ਮਾਰੀ
ਜਾਂਦੇ ਧੀਆਂ ਸਾਰੀਆਂ ,
ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ,ਮੰਦਾ ਹਾਲ ਹੋਇਆ ਖੇਤੀ
ਵਿਚ ਜੱਟ ਦਾ ,
ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ ,ਬਜੁਰਗਾਂ ਨੂੰ ਘਰ
ਵਿਚੋਂ ਧੱਕੇ ਪੈਂਦੇ ਨੇ ,
ਓਹ ਸੜਕਾਂ ਤੇ ਰੁਲਦੇ ,ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ
ਨੇ ,
ਇਕ ਵਾਰੀ ਇਥੇ ਜਰਾ ਵੇਖ ਆਣ ਕੇ,ਹੋਇਆ ਕਿਹਨਾਂ ਲਈ ਸ਼ਹੀਦ,
ਹੋਊ ਦੁਖ ਜਾਣ
ਕੇ ,ਰਖ ਹਿੱਕ ਉੱਤੇ ਫੋਟੋ ,
ਬਾਪੂ ਵੀ ਸੋਂ ਗਿਆ ਸੋਚਾਂ 'ਚ ਆਣ ਕੇ
Subscribe to:
Posts (Atom)