Thursday, 28 July 2011
Friday, 15 July 2011
ਬੁਰਾਈ
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ,
ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,
ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,
ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ..!!
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ,
ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,
ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,
ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ..!!
ਕੰਡਕਟਰ
ਕਹੇ ਕੰਡਕਟਰ ਅੱਗੇ ਹੋਵੋ ,
ਰਸਤੇ ਨੂੰ ਨਾ ਰੋਕ ਖਲੋਵੋ ।
ਬੱਸ ਪਈ ਹੈ ਖਾਲੀ ਸਾਰੀ ,
ਐਵੇਂ ਰੋਂਦੀ ਪਈ ਸਵਾਰੀ ।
ਬੱਸ ਪਰਾਣੀ ਟੁੱਟੀ ਭੱਜੀ ,
ਸਾਰੀ ਤੂੜੀ ਵਾਂਗਰ ਲੱਦੀ ।
ਜਿਹੜਾ ਮਿਲੇ ਚੜ੍ਹਾਈ ਜਾਵੇ ,
ਪੈਰੋ ਪੈਰ ਖੜ੍ਹਾਈ ਜਾਵੇ ।
ਅੱਧੇ ਉੱਪਰ ਅੱਧੇ ਅੰਦਰ ,
ਲੱਗਦਾ ਜਾਪੇ ਕਲਾ ਕਲੰਦਰ ।
ਰਸਤੇ ਨੂੰ ਨਾ ਰੋਕ ਖਲੋਵੋ ।
ਬੱਸ ਪਈ ਹੈ ਖਾਲੀ ਸਾਰੀ ,
ਐਵੇਂ ਰੋਂਦੀ ਪਈ ਸਵਾਰੀ ।
ਬੱਸ ਪਰਾਣੀ ਟੁੱਟੀ ਭੱਜੀ ,
ਸਾਰੀ ਤੂੜੀ ਵਾਂਗਰ ਲੱਦੀ ।
ਜਿਹੜਾ ਮਿਲੇ ਚੜ੍ਹਾਈ ਜਾਵੇ ,
ਪੈਰੋ ਪੈਰ ਖੜ੍ਹਾਈ ਜਾਵੇ ।
ਅੱਧੇ ਉੱਪਰ ਅੱਧੇ ਅੰਦਰ ,
ਲੱਗਦਾ ਜਾਪੇ ਕਲਾ ਕਲੰਦਰ ।
ਪੰਜਾਬ
ਸਿਰ ਤੋਂ ਉਤਾਰ ਪੱਗ ਨੂੰ ਪੈਗ ਸਿਰ ਤੇ ਰੱਖਣਾ,
ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,
ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,
ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪੰਜਾਬ
ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
Tuesday, 12 July 2011
ਓ ਜਰਾ ਬੱਚ ਕੇ ਮੌੜ ਤੋਂ by gurdas mann
ਝੂਠ਼ਾ ਰਹਿ ਗਿਆ ਪਿਆਰ ਫੌਕਾ ਵਾਅਦਾ ਇਕਰਾਰ,
ਨਿਰ਼ਾ ਪਾਣੀਂ ਵਾਲੇ ਦੁੱਧ ਦੀ ਮਲਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ...............
ਜਿਹੜੇ ਪੱਤਰਾਂ ਨੂੰ ਪਾਲ਼ਦੇ ਨੇ ਲਾ ਲਾ ਕੇ ਰੀਝਾਂ,
ਦਿਲ਼ ਟੁੱਟੇ ਜਦੋਂ ਹੁੰਦੀਆਂ ਨੀ ਪੂਰੀਆਂ ਉਮੀਦਾਂ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਨਿਰਾ ਪੂਰਾ ਹੋਮੋਪੈਥੀ ਦੀ ਦਵਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਹੀਰ਼ ਚੜੀ ਜਦੋਂ ਡੋਲ਼ੀ ਰਾਂਝੇ ਮਾਰੀਆਂ ਸੀ ਕੂਕਾਂ
ਅੱਜ ਕੱਲ ਕੌਣਂ ਰੌਂਦਾ ਰੱਖ ਦੌ ਦੌ ਮਸ਼ੂਕਾਂ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਕੰਮ ਚੌਕਂ ਵਿੱਚ ਲੱਗੇ ਹੋਏ ਸਿਪਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਕਿਹੜੇ ਪਿਆਰਿਆਂ ਤੋਂ ਪਿਆਰ ਦਾ ਸਵਾਲ ਪੁੱਛੀਏ
ਓ ਅਸੀਂ ਕਿਸ ਨੂੰ ਮਨਾਈਏ ਕਿਦੇ ਨਾਲ ਰੁੱਸੀਏ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਪੈਦਾ ਹੋ ਗਿਆ ਸ਼ਰੀਕਾ ਭ਼ਾਈ ਭ਼ਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮੰਨਿਆ ਸਕੀਮਾਂ ਨਾਲ ਦੌਲਤਾਂ ਕਮਾਵੇਂਗਾ
ਬਿਸਤਰੇ ਖ਼ਰੀਦ ਲੇਂਗਾ ਨੀਂਦ ਕਿੱਥੋ ਲਿਆਂਵੇਗਾਂ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਨਸ਼ਾ ਆਉਣਾਂ ਨੀ ਗਰੀਬ਼ ਦੀ ਰਜਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮਹਿੰਗੀ ਵਤਨਾਂ ਦੀ ਮਿੱਟੀ ਦਾ ਹਿਸਾਬ਼ ਭੁੱਲ ਕੇ
ਪੱਲੇ ਪਈਆਂ ਮਜਬੂਰੀਆਂ ਪੰਜਾਬ਼ ਭੁੱਲ਼ ਗਏ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਯ਼ਾਰ ਲੱਭਿਆ ਨੀ "ਮਾਨ਼" ਨੂੰ ਤਬਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
Subscribe to:
Posts (Atom)